Haryana News

ਚੰਡੀਗੜ੍ਹ, 26 ਜਨਵਰੀ – ਹਰਿਆਣਾ ਦੇ ਮੁੱਖ ਮੰਤਰੀ ਨਾਇਬ ਸਿੰਘ ਸੈਣੀ ਨੇ ਪਿਛਲੇ 10 ਸਾਲਾਂ ਵਿਚ ਕੀਤੇ ਗਏ ਵਿਕਾਸ ਕੰਮਾਂ ਦਾ ਵਰਣਨ ਕਰਦੇ ਹੋਏ ਕਿਹਾ ਕਿ ਪਿਛਲੇ 10 ਸਾਲਾਂ ਦਾ ਸਮਾਂ ਬਰਾਬਰ ਵਿਕਾਸ, ਬਰਾਬਰੀ, ਸਹਿਣਸ਼ੀਲਤਾ ਦੇ ਨਾਲ-ਨਾਲ ਉਨ੍ਹਾਂ ਬਦਲਾਵਾਂ ਦਾ ਗਵਾਹ ਰਿਹਾ ਹੈ, ਜਿਸ ਨਾਲ ਹਰੇਕ ਆਦਮੀ ਦਾ ਜੀਵਨ ਆਸਾਨ ਅਤੇ ਸੁਰੱਖਿਅਤ ਹੋਇਆ ਹੈ। ਉਨ੍ਹਾਂ ਇਹ ਵੀ ਭਰੋਸਾ ਪ੍ਰਗਟਾਇਆ ਕਿ ਭਵਿੱਖ ਵਿਚ ਹਰਿਆਣਾ ਦੇਸ਼ ਦੇ ਸਾਹਮਣੇ ਵਿਕਾਸ, ਤਰੱਕੀ ਅਤੇ ਵਧੀਆ ਉੱਤਮਤਾ ਬਣੇਗਾ। ਉਨ੍ਹਾਂ ਨੇ ਸੂਬਾ ਵਾਸੀਆਂ ਤੋਂ ਸਭਿਆਚਾਰਕ ਰਿਵਾਇਤਾਂ ਅਤੇ ਉੱਚ ਨੈਤਿਕ ਮੁੱਲਾਂ ‘ਤੇ ਚਲਦੇ ਹੋਏ ਦੇਸ਼ ਤੇ ਸੂਬੇ ਨੂੰ ਆਰਥਿਕ ਸਵੱਛ, ਸਿਹਤਮੰਦ, ਖੁਸ਼ਹਾਲ, ਮਜ਼ਬੂਤ ਤੇ ਵਿਕਸਿਤ ਬਣਾਉਣ ਦੀ ਅਪੀਲ ਕੀਤੀ।

ਮੁੱਖ ਮੰਤਰੀ 76ਵੇਂ ਗਣਤੰਤਵ ਦਿਵਸ ਦੇ ਮੌਕੇ ‘ਤੇ ਐਤਵਾਰ ਨੂੰ ਜਿਲਾ ਰਿਵਾੜੀ ਵਿਚ ਆਯੋਜਿਤ ਸਮਾਰੋਹ ਵਿਚ ਝੰਡਾ ਫਹਿਰਾਇਆ। ਇਸ ਤੋਂ ਪਹਿਲਾਂ, ਮੁੱਖ ਮੰਤਰੀ ਨੇ ਵੀਰ ਸ਼ਹੀਦ ਯਾਦਗਾਰ ‘ਤੇ ਫੁਲਮਾਲਾ ਕਰਕੇ ਸ਼ਹੀਦਾਂ ਨੂੰ ਸ਼ਰਧਾਂਜਲੀ ਦਿੱਤੀ। ਉਨ੍ਹਾਂ ਨੇ ਹਰਿਆਣਾ ਪੁਲਿਸ, ਮਹਿਲਾ ਪੁਲਿਸ ਟੁਕੜੀ, ਹੋਮਗਾਰਡ ਅਤੇ ਸਕਾਊਂਟ ਆਦਿ ਦੀ ਟੁਕੜੀਆਂ ਦੀ ਪਰੇਡ ਨੂੰ ਸਲਾਮੀ ਦਿੱਤੀ।

ਸ੍ਰੀ ਨਾਇਬ ਸਿੰਘ ਸੈਣੀ ਨੇ ਕਿਹਾ ਕਿ 76ਵੇਂ ਗਣਤੰਤਰ ਦਿਵਸ ‘ਤੇ ਮੁੱਖ ਮੰਤਰੀ ਵੱਜੋਂ ਝੰਡਾ ਫਹਿਰਾਉਣ ਦਾ ਇਹ ਉਨ੍ਹਾਂ ਦਾ ਪਲਿਹਾ ਮੌਕਾ ਹੈ ਅਤੇ ਉਨ੍ਹਾਂ ਲਈ ਮਾਣ ਦੀ ਗੱਲ ਹੈ ਕਿ ਇਹ ਮੌਕੇ ਉਨ੍ਹਾਂ ਨੂੰ ਵੀਰ ਭੂਮੀ ਅਹੀਰਵਾਲ ਦੇ ਰਿਵਾੜੀ ਵਿਚ ਮਿਲਿਆ ਹੈ। ਉਨ੍ਹਾਂ ਕਿਹਾ ਕਿ ਇਹ ਗਣਤੰਤਵ ਦਿਵਸ ਸਾਨੂੰ ਯਾਦ ਦਿਵਾਉਂਦਾ ਹੈ ਕਿ ਸਾਡਾ ਭਾਰਤ ਦੇਸ਼ ਆਪਣੇ ਅੰਦਰ ਅਨੇਕ ਧਰਮ, ਜਾਤੀਆਂ, ਭਾਸ਼ਾਵਾਂ, ਵੇਸ਼ਭੂਸ਼ਾਵਾਂ, ਖਾਣ-ਪੀਣ ਅਤੇ ਸਭਿਆਚਾਰ ਨੂੰ ਸਮੇਟੇ ਹੋਇਆ ਹੈ। ਇਹ ਵਿਭਿੰਨਤਾ ਵਿਚ ਏਕਤਾ ਦਾ ਉਦਾਹਰਣ ਹੈ। ਇਸ ਸਭਿਆਚਾਰ ਵਿਰਾਸਤ ਦਾ ਇਕ ਮੇਲਾ ਇੰਨ੍ਹਾਂ ਦਿਨਾਂ ਪ੍ਰਯਾਗਰਾਜ ਵਿਚ ਮਹਾਕੁੰਭ ਵੱਜੋਂ ਪੂਰੀ ਦੁਨਿਆ ਨੂੰ ਵੇਖਣ ਨੂੰ ਮਿਲ ਰਿਹਾ ਹੈ। ਉਨ੍ਹਾਂ ਕਿਹਾ ਕਿ ਸਾਡਾ ਗਣਤੰਤਰ ਵੀ ਦੇਸ਼ ਦੀ ਇਸ ਤਾਕਤ ਦਾ ਸੰਦੇਸ਼ ਦਿੰਦਾ ਹੈ। ਇਸ ਸੰਦੇਸ਼ ਨੂੰ ਲੋਕਾਂ ਤਕ ਪਹੁੰਚਾਉਣ ਲਈ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਦੀ ਅਗਵਾਈ ਹੇਠ ਪੂਰੇ ਦੇਸ਼ ਵਿਚ ਸਾਡਾ ਸੰਵਿਧਾਨ ਸਾਡਾ ਮਾਣ ਮੁਹਿੰਮ ਚਲਾਈ ਜਾ ਰਹੀ ਹੈ। ਇਸ ਵਿਚ ਸੰਵਿਧਾਨ ਬਣਾਉਣ ਵਾਲਿਆਂ ਦੇ ਯੋਗਦਾਨ ਦਾ ਸਨਮਾਨ ਕੀਤਾ ਜਾ ਰਿਹਾ ਹੈ। ਸਾਰੀਆਂ ਨੂੰ ਸੰਵਿਧਾਨ ਦੇ ਮੂਲਾਂ ਪ੍ਰਤੀ ਜਾਗਰੂਕ ਕੀਤਾ ਜਾ ਰਿਹਾ ਹੈ।

ਮੁੱਖ ਮੰਤਰੀ ਨੇ ਕਿਹਾ ਕਿ ਆਜਾਦੀ ਅੰਦੋਲਨ ਵਿਚ ਹਰਿਆਣਾ ਨੇ ਮੋਹਰੀ ਭੂਮਿਕਾ ਨਿਭਾਈ ਸੀ। ਸਨ 1857 ਦੀ ਕ੍ਰਾਂਤੀ ਤਾਂ ਅੰਬਾਲਾ ਕੈਂਟ ਤੋਂ ਸ਼ੁਰੂ ਹੋਈ ਸੀ। ਨਵੀਂ ਪੀੜੀਆਂ ਨੂੰ ਪ੍ਰੇਰਿਤ ਕਰਨ ਲਈ ਅੰਬਾਲਾ ਕੈਂਟ ਵਿਚ 538 ਕਰੋੜ ਰੁਪਏ ਦੀ ਲਾਗਤ ਨਾਲ ਆਜਾਦੀ ਸੰਗ੍ਰਾਮ ਯਾਦਗਾਰ ਦਾ ਨਿਰਮਾਣ ਆਖਰੀ ਪੜਾਅ ਵਿਚ ਹੈ। ਹਰਿਆਣਾ ਸਰਕਾਰ ਨੇ ਆਜਾਦੀ ਘੁਲਾਟੀਆਂ ਤੇ ਉਨ੍ਹਾਂ ਦੀਆਂ ਵਿਧਵਾਵਾਂ ਦੀ ਪੈਨਸ਼ਨ ਵੱਧਾ ਕੇ 40,000 ਰੁਪਏ ਮਹੀਨਾ ਕੀਤੀ ਹੈ। ਜੰਗ ਵਿਚ ਸ਼ਹੀਦ ਸੈਨਿਕਾਂ ਦੇ ਪਰਿਵਾਰਾਂ ਲਈ ਅਨੁਗ੍ਰਾਹ ਰਕਮ ਦੁਗੱਣੀ ਕਰਕੇ 1 ਕਰੋੜ ਰੁਪਏ ਕੀਤੀ ਹੈ। ਸਰਕਾਰ ਨੇ ਸ਼ਹੀਦੀ ਪ੍ਰਾਪਤ ਕਰਨ ਵਾਲੇ ਹਰਿਆਣਾ ਦੇ ਸ਼ਹੀਦਾਂ ਦੇ ਪਰਿਵਾਰਾਂ ਦੇ 416 ਆਸ਼ਰਿਤਾਂ ਨੂੰ ਸਰਕਾਰੀ ਨੌਕਰੀ ਦਿੱਤੀ ਹੈ। ਇਸ ਤਰ੍ਹਾਂ, ਅਗਨੀਵੀਰਾਂ ਨੂੰ ਹਰਿਆਣਾ ਸਰਕਾਰ ਦੀ ਸਿੱਧੀ ਭਰਤੀਆਂ ਵਿਚ 10 ਫੀਸਦੀ ਰਾਂਖਵਾ ਦੇਣ ਦਾ ਵੀ ਫੈਸਲਾ ਕੀਤਾ ਹੈ। ਸਰਕਾਰ ਵੱਲੋਂ ਐਮਰਜੈਂਸੀ ਦੌਰਾਨ ਲੋਕਤੰਤਰ ਦੀ ਰੱਖਿਆ ਲਈ ਜੇਲ੍ਹਾਂ ਦੇ ਜੁਲਮ ਸਹਿਣ ਵਾਲੇ ਲੋਕਤੰਤਰ ਸੈਨਾਨੀਆਂ ਨੂੰ ਵੀ ਪੈਨਸ਼ਨ ਦਿੱਤੀ ਜਾ ਰਹੀ ਹੈ। ਹਾਲ ਹੀ ਵਿਚ, ਇਹ ਪੈਨਸ਼ਨ ਵੱਧਾ ਕੇ 20,000 ਰੁਪਏ ਕੀਤੀ ਹੈ।

ਸੁਸ਼ਾਸਨ ਨੂੰ ਜਨਸੇਵਾ ਦਾ ਆਧਾਰ ਦੱਸਦੇ ਹੋਏ ਮੁੱਖ ਮੰਤਰੀ ਨੇ ਕਿਹਾ ਕਿ ਸਰਕਾਰ ਨੇ ਜਾਤੀਵਾਦੀ, ਖੇਤਰਵਾਦ ਅਤੇ ਭਾਈ-ਭਤੀਜਾਵਾਦ ਨੂੰ ਖਤਮ ਕਰਕੇ ਪਿਛਲੇ 10 ਸਾਲਾਂ ਵਿਚ ਇਕ ਪਾਰਦਰਸ਼ੀ ਅਤੇ ਸੰਵੇਦਨਸ਼ੀਲ ਸ਼ਾਸਨ ਵਿਵਸਥਾ ਨੂੰ ਬਣਾਇਆ ਹੈ। ਭ੍ਰਿਸ਼ਟਾਚਾਰ ‘ਤੇ ਕੜੀ ਚੋਟ ਕਰਦੇ ਹੋਏ ਸਾਰੀ ਸਰਕਾਰੀ ਯੋਜਨਾਵਾਂ ਤੇ ਸੇਵਾਵਾਂ ਦਾ ਫਾਇਦਾ ਘਰ ਬੈਠੇ ਹੀ ਲੋਕਾਂ ਤਕ ਪਹੁੰਚਾਉਣ ਲਈ ਈ-ਗਰਵਨੈਸ ਦਾ ਨਵਾਂ ਮਾਡਲ ਤਿਆਰ ਕੀਤਾ ਹੈ। ਸਰਕਾਰੀ ਯੋਜਨਾਵਾਂ ਤੇ ਸੇਵਾਵਾਂ ਨੂੰ ਪਰਿਵਾਰ ਪਛਾਣ-ਪੱਤਰ ਨਾਲ ਜੋੜਿਆ ਹੈ।

ਸ੍ਰੀ ਸੈਣੀ ਨੇ ਕਿਹਾ ਕਿ ਜਨਸੇਵਾ ਦੀ ਜਿੰਮੇਵਾਰੀ ਸੰਭਾਲਣ ਤੋਂ ਬਾਅਦ ਗਰੀਬ ਲੋਕਾਂ ਨੂੰ ਵੱਡੀ ਰਾਹਤ ਪਹੁੰਚਾਉਣ ਹੋਏ ਪਹਿਲੀ ਕੈਬਿਨੇਟ ਮੀਟਿੰਗ ਵਿਚ ਹੀ ਕਿਡਨੀ ਰੋਗ ਨਾਲ ਪੀੜਿਤ ਰੋਗੀਆਂ ਲਈ ਸਾਰੇ ਸਰਕਾਰੀ ਹਸਪਤਾਲਾਂ ਤੇ ਮੈਡੀਕਲ ਕਾਲਜਾਂ ਵਿਚ ਮੁਫਤ ਡਾਇਲਿਸਿਸ ਦੀਆਂ ਸੇਵਾਵਾਂ ਸ਼ੁਰੂ ਕਰਨ ਦਾ ਫੈਸਲਾ ਕੀਤਾ। ਆਯੂਸ਼ਮਾਨ ਭਾਰਤ ਚਿਰਾਯੂ ਯੋਜਨਾ ਵਿਚ 70 ਸਾਲ ਤੋਂ ਵੱਧ ਉਮਰ ਦੇ ਸਾਰੇ ਬਜੁਰਗਾਂ ਲਈ ਵੀ 5 ਲੱਖ ਰੁਪਏ ਸਾਲਾਨਾ ਦਾ ਮੁਫਤ ਇਲਾਜ ਸ਼ੁਰੂ ਕੀਤਾ ਹੈ।

ਉਨ੍ਹਾਂ ਕਿਹਾ ਕਿ ਸਾਡੀ ਸਰਕਾਰ ਨੇ ਸੱਭ ਤੋਂ ਗਰੀਬ ਦੇ ਵਿਕਾਸ ਲਈ ਕਈ ਯੋਜਨਾਵਾਂ ਚਲਾਈ ਹੈ। ਪਿਛੜਾ ਵਰਗ ਦੀ ਕ੍ਰਿਮੀਲੇਅਰ ਆਮਦਨ ਸੀਮਾ ਨੂੰ 6 ਲੱਖ ਰੁਪਏ ਤੋਂ ਵੱਧਾ ਕੇ 8 ਲੱਖ ਰੁਪਏ ਕੀਤਾ ਹੈ। ਪਿਛੜਾ ਵਰਗ ਬੀ ਨੂੰ ਪੰਚਾਇਤੀ ਰਾਜ ਸੰਸਥਾਵਾਂ ਤੇ ਸਥਾਨਕ ਸਰਕਾਰਾਂ ਵਿਚ ਰਾਂਖਵਾ ਦਿੱਤਾ ਹੈ। ਗਰੀਬ ਪਰਿਵਾਰਾਂ ਲਈ ਹੈਪੀ ਯੋਜਨਾ ਰਾਹੀਂ ਰੋਡਵੇਜ ਦੀਆਂ ਬੱਸਾਂ ਵਿਚ ਸਾਲਾਨਾ 1000 ਕਿਲੋਮੀਟਰ ਤਕ ਮੁਫਤ ਯਾਤਰਾ ਦੀ ਸਹੂਲਤ ਦਿੱਤੀ ਹੈ।

ਮੁੱਖ ਮੰਤਰੀ ਨੇ ਕਿਹਾ ਕਿ ਗਰੀਬਾਂ ਦੇ ਸਿਰ ‘ਤੇ ਛੱਤ ਮਹੁੱਇਆ ਕਰਵਾਉਣ ਲਈ ਸੂਬੇ ਦੇ ਪਿੰਡਾਂ ਵਿਚ 100-100 ਗਜ ਅਤੇ ਮਹਾਪਿੰਡਾਂ ਵਿਚ 50-50 ਗਜ ਦੇ ਪਲਾਟ ਦੇਣ ਦੀ ਸ਼ੁਰੂਆਤ ਕੀਤੀ ਹੈ। ਹੁਣ ਤਕ 61 ਪਿੰਡ ਪੰਚਾਇਤਾਂ ਅਤੇ ਇਕ ਮਹਾਪਿੰਡ ਵਿਚ 4533 ਪਲਾਟ ਦਿੱਤੇ ਗਏ ਹਨ।

ਮੁੱਖ ਮੰਤਰੀ ਨੇ ਕਿਹਾ ਕਿ ਕਿਸਾਨ ਹਿਤ ਸਰਕਾਰ ਦੀਆਂ ਨੀਤੀਆਂ ਦੇ ਕੇਂਦਰ ਵਿਚ ਹਨ। ਅੱਜ ਹਰਿਆਣਾ ਕਿਸਾਨਾਂ ਦੀਆਂ ਸਾਰੀਆਂ ਫਸਲਾਂ ਦੀ ਖਰੀਦ ਘੱਟੋਂ ਘੱਟ ਸਹਾਇਕ ਮੁੱਲ ‘ਤੇ ਕਰਦਾ ਹੈ। ਹੁਣ ਤਕ  12 ਲੱਖ ਕਿਸਾਨਾਂ ਦੇ ਖਾਤਿਆਂ ਵਿਚ ਫਸਲ ਖਰੀਦ ਦੇ 1 ਲੱਖ 25 ਹਜ਼ਾਰ ਕਰੋੜ ਰੁਪਏ ਵੀ ਪਾਏ ਜਾ ਚੁੱਕੇ ਹਨ। ਖਰੀਫ ਮੌਸਮ ਵਿਚ ਵਰਖਾ ਦੇਰੀ ਨਾਲ ਹੋਣ ਕਾਰਣ ਕਿਸਾਨਾਂ ‘ਤੇ ਪਏ ਆਰਥਿਕ ਬੋਝ ਨੂੰ ਘੱਟ ਕਰਨ ਲਈ 2000 ਰੁਪਏ ਪ੍ਰਤੀ ਏਕੜ ਦੀ ਦਰ ਨਾਲ ਬੋਨਸ ਦਿੱਤਾ ਹੈ। ਕਿਸਾਨਾਂ ਦਾ 133 ਕਰੋੜ ਰੁਪਏ ਦਾ ਪਿਛਲਾ ਬਕਾਇਆ ਰਕਮ ਵੀ ਮੁਆਫ ਕੀਤੀ ਹੈ। ਖੇਤੀਬਾੜੀ ਜਮੀਨ ਪੱਟਾ ਐਕਟ ਲਾਗੂ ਕਰਕੇ ਝਗੜੇ ਨੂੰ ਖਤਮ ਕੀਤਾ ਹੈ। ਸ਼ਾਮਲਾਤ ਜਮੀਨ ‘ਤੇ 20 ਸਾਲਾਂ ਤੋਂ ਕਾਬਜ ਪੱਟੇਦਾਰਾਂ ਨੂੰ ਉਸ ਜਮੀਨ ਦਾ ਮਾਲਕਨਾ ਹੱਕ ਦਿੱਤਾ ਹੈ।

ਸ੍ਰੀ ਨਾਇਬ ਸੈਣ ਨੇ ਕਿਹਾ ਕਿ ਨੌਜੁਆਨਾਂ ਨੇ ਆਪਣੀ ਉਪਲੱਬਧੀਆਂ ਨਾਲ ਸੂਬੇ ਦਾ ਮਾਣ ਵਧਾਇਆ ਹੈ। 21ਵੀਂ ਸਦੀ ਦੀ ਆਧੁਨਿਕ ਸਿੱਖਿਆ ਦੇਣ ਲਈ ਕੌਮੀ ਸਿੱਖਿਆ ਨੀਤੀ ਲਾਗੂ ਕੀਤੀ ਹੈ। ਰਿਵਾਇਤੀ ਕੰਮ ਕਰਨ ਵਾਲੇ ਨੌਜੁਆਨਾਂ ਦੀ ਮਦਦ ਲਈ ਪੀ.ਐਮ.ਵਿਸ਼ਵਕਰਮਾ ਯੋਜਨਾ ਲਾਗੂ ਕੀਤੀ ਹੈ। ਨੌਜੁਆਨਾਂ ਨੂੰ ਬਿਨਾਂ ਪਰਖੀ ਖਰਚੀ ਦੇ 1.71 ਲੱਖ ਤੋਂ ਵੱਧ ਸਰਕਾਰੀ ਨੌਕਰੀਆਂ ਦਿੱਤੀਆਂ ਹਨ। ਤੀਜੇ ਕਾਰਜਕਾਲ ਵਿਚ 2 ਲੱਖ ਨੌਜੁਆਨਾਂ ਨੂੰ ਯੋਗਤਾ ਦੇ ਆਧਾਰ ‘ਤੇ ਪੱਕੀ ਸਰਕਾਰੀ ਨੌਕਰੀਆਂ ਦੇਣ ਦਾ ਟੀਚਾ ਰੱਖਿਆ ਹੈ।

ਮੁੱਖ ਮੰਤਰੀ ਨੇ ਕਿਹਾ ਕਿ ਹਰਿਆਣਾ ਦੇ ਖਿਡਾਰੀਆਂ ਨੇ ਸੂਬੇ ਅਤੇ ਦੇਸ਼ ਦਾ ਨਾਂਅ ਦੁਨੀਆਂ ਵਿਚ ਚਕਮਕੀਆ ਹੈ। ਅਜਿਹੇ 11 ਪ੍ਰਤੀਭਾਸ਼ਾਲੀ ਖਿਡਾਰੀਆਂ ਨੂੰ ਰਾਸ਼ਟਰਪਤੀ ਸ੍ਰੀਮਤੀ ਦਰੋਪਦੀ ਮੁਰਮੂ ਵੱਲੋਂ ਸਨਮਾਨਿਤ ਕੀਤਾ ਗਿਆ ਹੈ। ਇੰਨ੍ਹਾਂ ਵਿਚੋਂ ਇਕ ਖਿਡਾਰੀ ਨੂੰ ਮੇਜਰ ਧਿਆਨਚੰਦ ਖੇਡ ਰਤਨ ਐਵਾਰਡ, 10 ਖਿਡਾਰੀਆਂ ਨੂੰ ਅਰਜੁਨ ਐਵਾਰਡ ਅਤੇ 1 ਕੋਚ ਨੂੰ ਦ੍ਰੋਣਾਚਾਰਿਆ ਐਵਾਰਡ ਨਾਲ ਸਨਮਾਨਿਤ ਕੀਤਾ ਗਿਆ ਹੈ।

ਮੁੱਖ ਮੰਤਰੀ ਨੇ ਕਿਹ ਕਿ ਪ੍ਰਧਾਨ ਮੰਤਰੀ ਦੀ ਪ੍ਰੇਰਣਾ ਨਾਲ ਮਹਿਲਾ ਵਿਕਾਸ ਲਈ ਕਈ ਯੋਜਨਾਵਾਂ ਸ਼ੁਰੂ ਕੀਤੀ ਹੈ। ਬੇਟੀ ਬਚਾਓ-ਬੇਟੀ ਪੜਾਓ ਮੁਹਿੰਮ ਦੇ ਤਹਿਤ ਸੂਬੇ ਦੀ ਸਾਰੀ ਮਹਿਲਾ ਸਰਪੰਚਾਂ ਨੂੰ ਸਬੰਧਤ ਪਿੰਡ ਦਾ ਬ੍ਰਾਂਡ ਅੰਬੇਸਡਰ ਬਣਾਉਣ ਦਾ ਫੈਸਲਾ ਕੀਤਾ ਹੈ। ਪੰਚਾਇਤ ਰਾਜ ਸੰਸਥਾਵਾਂ ਵਿਚ ਮਹਿਲਾਵਾਂ ਨੂੰ 50 ਫੀਸਦੀ ਨੁਮਾਇਦਗੀ ਦਿੱਤੀ ਹੈ। ਗਰੀਬ ਮਹਿਲਾਵਾਂ ਨੂੰ ਹਰੇਕ ਮਹੀਨੇ ਸਿਰਫ 500 ਰੁਪਏ ਵਿਚ ਗੈਸ ਸਿਲੈਂਡਰ ਦਿੱਤਾ ਜਾ ਰਿਹਾ ਹੈ। ਇਹ ਫਾਇਦਾ ਸੂਬੇ ਦੇ 13 ਲੱਖ ਤੋਂ ਵੱਧ ਪਰਿਵਾਰਾਂ ਨੂੰ ਮਿਲ ਰਿਹਾ ਹੈ। ਸੂਬੇ ਵਿਚ 5 ਲੱਖ ਮਹਿਲਾਵਾਂ ਨੂੰ ਲਖਪਤੀ ਦੀਦੀ ਬਣਾਉਣ ਦਾ ਟੀਚਾ ਰੱਖਿਆ ਹੈ। ਹੁਣ ਤਕ ਪੌਣੇ 2 ਲੱਖ ਮਹਿਲਾਵਾਂ ਨੂੰ ਲੱਖਪਤੀ ਦੀਦੀ ਬਣਾਇਆ ਜਾ ਚੁੱਕਿਆ ਹੈ।

ਮੁੱਖ ਮੰਤਰੀ ਨੇ ਕਿਹਾ ਹਰਿਆਣਾ ਦੇ ਸਨਅਤੀ ਵਿਕਾਸ ਨੂੰ ਗਤੀ ਦੇਣ ਲਈ ਸੂਬਾ ਸਰਕਾਰ ਨੇ ਇਜ ਆਫ ਡੂਇੰਗ ਬਿਜਨੈਸ ਦਾ ਇਕ ਇਕੋ ਸਿਸਟਮ ਤਿਆਰ ਕੀਤੀ ਹੈ। ਅੱਜ ਹਰਿਆਣਾ ਵਿਚ ਨਿਵੇਸ਼ਕਾਂ ਨੂੰ 150 ਤੋਂ ਵੱਧ ਸੇਵਾਵਾਂ ਆਨਲਾਇਨ ਦਿੱਤੀਆਂ ਜਾ ਰਹੀਆਂ ਹਨ ਅਤੇ ਉਨ੍ਹਾਂ ਨੂੰ ਸਾਰੀਆਂ ਪ੍ਰਵਾਨਗੀਆਂ 12 ਦਿਨਾਂ ਵਿਚ ਦੇਣਾ ਯਕੀਨੀ ਕੀਤਾ ਗਿਆ ਹੈ। ਪਿਛਲੇ 10 ਸਾਲਾਂ ਵਿਚ ਸੂਬੇ ਵਿੱਚ 7.55 ਲੱਖ ਸੂਖਮ, ਲਘੂ ਤੇ ਮੱਧਮ ਉਦਯੋਗ ਲਗੇ ਹਨ ਅਤੇ ਇੰਨ੍ਹਾਂ ਵਿਚ 39 ਲੱਖ ਲੋਕਾਂ ਨੂੰ ਰੁਜ਼ਗਾਰ ਮਿਲਿਆ ਹੈ। ਰਾਜ ਵਿਚ ਖਰੀਫ ਸਾਲ 2024-25 ਦੌਰਾਨ ਸੂਬੇ ਵਿਚ ਕਸਟਮ ਮਿਲਡ ਰਾਇਸ ਡਿਲੀਵਰੀ ਲਈ ਸਾਰੇ ਰਾਇਸ ਮਿਲਰਲਾਂ ਨੂੰ 31 ਅਗਸਤ 2024 ਤਕ 62.58 ਕਰੋੜ ਰੁਪਏ ਪ੍ਰੋਤਸਾਹਨ ਵੱਜੋਂ ਬੋਨਸ ਦਿੱਤਾ ਹੈ।

ਮੁੱਖ ਮੰਤਰੀ ਨੇ ਕਿਹਾ ਕਿ ਪੇਂਡੂ ਖੇਤਰ ਦੇ ਵਿਕਾਸ ਨੂੰ ਪ੍ਰੋਤਸਾਹਨ ਦੇਣ ਲਈ ਪਿੰਡ ਪੰਚਾਇਤਾਂ ਨੂੰ ਵੱਧ ਅਧਿਕਾਰੀ ਦਿੱਤੇ ਹਨ। ਪਿੰਡ ਪੰਚਾਇਤ ਵੱਲੋਂ ਕੰਮ ਕਰਵਾਉਣ ਦੀ ਸੀਮਾ ਵੱਧਾ ਕੇ 21 ਲੱਖ ਰੁਪਏ ਕੀਤੀ ਗਈ ਹੈ। ਸੂਬੇ ਦੇ 5868 ਪਿੰਡਾਂ ਵਿਚ ਮਹਾਰਾ ਗਾਂਵ-ਜਗਮਗ ਗਾਂਵ ਯੋਜਨਾ ਵਿਚ 24 ਘੰਟੇ ਬਿਜਲੀ ਦਿੱਤੀ ਜਾ ਰਹੀ ਹੈ। ਘਰੇਲੂ ਬਿਜਲੀ ਖਪਤਕਾਰਾਂ ਨੂੰ ਰਾਹਤ ਦਿੰਦੇ ਹੋਏ ਬਿਜਲੀ ਦਾ ਮਹੀਨੇਵਾਰ ਘੱਟੋਂ ਘੱਟ ਫੀਸ ਖਤਮ ਕਰ ਦਿੱਤੀ ਹੈ। ਸਰਕਾਰ ਨੇ ਸੰਪਤੀਆਂ ਦੇ ਸਾਲਾਂ ਚੱਲਣ ਵਾਲੇ ਝਗੜਿਆਂ ਨੂੰ ਖਤਮ ਕਰਨ ਲਈ ਪਿੰਡਾਂ ਨੂੰ ਲਾਲ ਡੋਰਾ ਮੁਕਤ ਕੀਤਾ ਹੈ।

ਉਨ੍ਹਾਂ ਕਿਹਾ ਕਿ ਪੀਐਮ ਈ-ਬਸ ਸੇਵਾ ਪਰਿਯੋਜਨਾ ਦੇ ਤਹਿਤ ਹਰਿਆਣਾ ਦੇ 7 ਸ਼ਹਿਰਾਂ ਫਰੀਦਾਬਾਦ, ਗੁਰੂਗ੍ਰਾਮ, ਹਿਸਾਰ, ਰੋਹਤਕ, ਪਾਣੀਪਤ, ਕਰਨਾਲ ਅਤੇ ਯਮੁਨਾਨਗਰ ਲਈ 450 ਬੱਸਾਂ ਪ੍ਰਵਾਨ ਕੀਤੀਆਂ ਹਨ। ਪ੍ਰਧਾਨ ਮੰਰਤੀ ਨੇ 5 ਜਨਵਰੀ ਨੂੰ 6230 ਕਰੋੜ ਰੁਪਏ ਦੀ ਲਾਗਤ ਨਾਲ ਬਣਨ ਵਾਲੇ ਰਿਠਾਲਾ ਤੋਂ ਕੁੰਡਲੀ ਮੈਟ੍ਰੋ ਕੋਰੀਡੋਰ ਦਾ ਨੀਂਹ ਪੱਥਰ ਰੱਖਿਆ ਹੈ। ਸੂਬੇ ਦੇ ਹਰੇਕ ਜਿਲੇ ਨੂੰ ਕੌਮੀ ਰਾਜਮਾਰਗ ਨਾਲ ਜੋੜਣ ਲਈ 20 ਨਵੇਂ ਕੌਮੀ ਰਾਜਮਾਗਰ ਐਲਾਨ ਕੀਤੇ ਹਨ, ਜਿੰਨ੍ਹਾਂ ਵਿਚੋਂ 8 ਦਾ ਕੰਮ ਪੂਰਾ ਹੋ ਚੁੱਕਿਆ ਹੈ।

ਇਸ ਮੌਕੇ ‘ਤੇ ਬੱਚਿਆਂ ਨੇ ਸਭਿਆਚਾਰਕ ਪ੍ਰੋਗ੍ਰਾਮ ਪੇਸ਼ ਕੀਤਾ। ਮੁੱਖ ਮੰਤਰੀ ਨੇ ਸ਼ਹੀਦਾਂ ਦੇ ਆਸ਼ਰਿਤਾਂ ਅਤੇ ਵੱਖ-ਵੱਖ ਖੇਤਰਾਂ ਵਿਚ ਵਰਣਨਯੋਗ ਕੰਮ ਕਰਨ ਵਾਲੇ ਲੋਕਾਂ ਨੂੰ ਸਨਮਾਨਿਤ ਕੀਤਾ।

ਚੰਡੀਗੜ੍ਹ, 26 ਜਨਵਰੀ – ਗਣਤੰਤਵ ਦਿਵਸ ‘ਤੇ ਅੱਜ ਨਵੀਂ ਦਿੱਲੀ ਦੇ ਕਰਤਵਯ ਪੱਥ ‘ਤੇ ਹਰਿਆਣਾ ਦੀ ਝਾਂਕੀ ਵਿਚ ਸੂਬੇ ਦੀ ਸਭਿਆਚਾਰਕ ਵਿਰਾਸਤ ਨਾਲ ਖੁਸ਼ਹਾਲੀ ਅਤੇ ਖੇਡ ਪਾਵਰ ਵੱਜੋਂ ਉਭਰ ਰਹੇ ਹਰਿਆਣਾ ਦੀ ਤਸਵੀਰ ਵਿਖਾਈ ਦਿੱਤੀ। ਝਾਂਕੀ ‘ਤੇ ਖੜੇ ਪੈਰਾਲੰਪਿਕ ਖਿਡਾਰੀ ਦਰਕਸ਼ਾਂ ਦੇ ਖਿੱਚ ਦਾ ਕੇਂਦਰ ਰਹੇ। ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਵੀ ਇੰਨ੍ਹਾਂ ਖਿਡਾਰੀਆਂ ਦਾ ਹੱਥ ਹਲਾ ਕੇ ਹੋਸ਼ਲਾ ਅਵਜਾਈ ਕੀਤੀ। ਇੰਨ੍ਹਾਂ ਖਿਡਾਰੀਆਂ ਵਿਚ ਪਦਮਸ੍ਰੀ ਪੁਰਸਕਾਰ ਲਈ ਇਸ ਸਾਲ ਚੁਣੇ ਗਏ ਹਰਵਿੰਦਰ ਸਿੰਘ ਨੂੰ ਵੇਖਕੇ ਦਰਸ਼ਕ ਖੁਸ਼ ਹੋਏ ਅਤੇ ਪੂਰੇ ਜੋਸ਼ ਨਾਲ ਜੈ ਹਰਿਆਣਾ ਦੇ ਨਾਅਰੇ ਲਗਾਏ। ਝਾਂਕੀ ‘ਤੇ ਹਰਵਿੰਦਰ ਸਿੰਘ ਤੋਂ ਇਲਾਵਾ ਨਿਤੇਸ਼ ਕੁਮਾਰ, ਅਰੁਣ ਤੰਵਰ ਅਤੇ ਤਰੂਣ ਢਿੱਲੋਂ ਮੌਜ਼ੂਦ ਸਨ, ਜੋ ਕਿ ਦੇਸ਼ ਦੇ ਲੱਖਾਂ ਨੌਜੁਆਨਾਂ ਲਈ ਪ੍ਰੇਰਣਾ ਸਰੋਤ ਹਨ।

ਸੂਚਨਾ, ਲੋਕਸੰਪਰਕ ਤੇ ਭਾਸ਼ਾ ਵਿਭਾਗ ਹਰਿਆਣਾ ਵੱਲੋਂ ਤਿਆਰ ਕੀਤੀ ਗਈ ਸੂਬੇ ਦੀ ਝਾਂਕੀ ਵਿਚ ਸਭਿਆਚਾਰਕ ਵਿਰਾਸਤ ਵੱਜੋਂ ਭਗਵਾਨ ਸ੍ਰੀਕ੍ਰਿਸ਼ਣ ਵੱਲੋਂ ਅਰਜੁਨ ਰਾਹੀਂ ਸਾਰੀ ਮਨੁੱਖਤਾ ਨੂੰ ਦਿੱਤੇ ਗਏ ਸ੍ਰੀਮਤਭਗਵਾਦ ਗੀਤਾ ਦੇ ਸੰਦੇਸ਼ ਦੀ ਜਨਮ ਥਾਂ ਹਰਿਆਣਾ ਦੇ ਖੁਸ਼ਹਾਲ ਤੇ ਵਿਕਸਿਤ ਸੂਬੇ ਬਣਨ ਦੀ ਕਹਾਣੀ ਐਤਵਾਰ ਨੂੰ ਦਿੱਲੀ ਵਿਚ 76ਵੇਂ ਗਣਤੰਤਰ ਦਿਵਸ ਪਰੇਡ ਵਿਚ ਵਿਖਾਈ ਦਿੱਤੀ। ਸਮਰਿਧ ਹਰਿਆਣਾ :ਵਿਰਾਸਤ ਤੇ ਵਿਕਾਸ ਦੇ ਥੀਮ ‘ਤੇ ਤਿਆਰ ਇਸ ਝਾਂਕੀ ਵਿਚ ਜਿੱਥੇ ਇਕ ਪਾਸੇ ਸੂਬੇ ਦੀ ਖੁਸ਼ਹਾਲ ਸਭਿਆਚਾਰਕ ਵਿਕਾਸ ਵੱਜੋਂ ਗੀਤਾ ਦੇ ਗਿਆਨ ਨੂੰ ਦਰਸਾਇਆ ਗਿਆ ਹੈ, ਉੱਥੇ ਦੂਜੇ ਪਾਸੇ ਆਈਟੀ ਦੀ ਵਰਤੋਂ ਨਾਲ ਫਸਲ ਦਾ ਬਿਊਰਾ ਭਰਦੇ ਅਤੇ ਆਪਣੀ ਜਿਨਸ ਦੀ ਕੀਮਤ ਵੇਖਦਾ ਕਿਸਾਨ ਨਾਲ ਖੇਡਾਂ ਵਿਚ ਖੇਡ ਪਵਾਰ ਵੱਜੋਂ ਉਭਰਦੇ ਹਰਿਆਣਾ ਦੀ ਝਲਕ ਵੀ ਵਿਖਾਈ ਦਿੱਤੀ। ਝਾਂਕੀ ਦੇ ਆਖਰੀ ਹਿੱਸੇ ਵਿਚ ਪਬਲਿਕ-ਪ੍ਰਾਇਵੇਟ ਸਾਂਝੇਦਾਰੀ ਦੇ ਅਨੋਖੇ ਸ਼ਹੀਰੀਕਰਣ ਮਾਡਲ ਵੱਜੋਂ ਵਿਕਸਿਤ ਹੋਏ ਗੁਰੂਗ੍ਰਾਮ ਦੀ ਗਗਨਚੁੰਬੀ ਇਮਾਰਤਾਂ ਦਾ ਸਮੂਹ ਵੀ ਨਜ਼ਰ ਆਇਆ।

ਹਰਿਆਣਾ ਦੀ ਝਾਂਕੀ ਨਾਲ ਦੋਵੇਂ ਪਾਸੇ ਹਰਿਆਣਾਵੀਂ ਰਿਵਾਇਤੀ ਵੇਸ਼ਭੂਸ਼ਾ ਵਿਚ ਨਾਰੀ ਸ਼ਕਤੀ ਹਰਿਆਣਵੀ ਨਾਂਚ ਕਰਦੀ ਨਜ਼ਰ ਆਈ। ਇਸ ਦੌਰਾਨ ਕਰਤਵਯ ਪੱਥ ‘ਤੇ ਹਰ ਦੀ ਭੂਮੀ, ਜੈ-ਜੈ ਹਰਿਆਣਾ ਉੱਜਵਲ ਇਸ ਦਾ ਮੌਜ਼ੂਦਾ ਅਤੇ ਮਾਣਯੋਗ ਇਤਿਹਾਸ ਪੁਰਾਣਾ, ਦੇਸ਼ ਕੀ ਖਾਤਿਰ ਅਨ ਉਪਜਾਤੇ, ਕਿਸਾਨਾਂ ਦੀ ਕਰਮ ਧਰਾ, ਨਾਰੀ ਦਾ ਸਨਮਾਨ ਅਤੇ ਪੂਜਨ ਹਰਿਆਣਾ ਦੀ ਪਰੰਪਰਾ, ਹਰ ਸੀਮਾ ਦੇ ਸਜਕ ਪਹਰੀ, ਖੇਡਾਂ ਵਿਚ ਵੀ ਅਵੱਲ ਆਦੇ ਦਾ ਗੀਤ ਗੂੰਜੀਆ।

ਹਰਿਆਣਾ ਵਾਸੀਆਂ ਲਈ ਇਹ ਮਾਣ ਦੀ ਗੱਲ ਹੈ ਕਿ ਹਰਿਆਣਾ ਦੀ ਝਾਂਕੀ ਨੂੰ ਲਗਾਤਾਰ ਚੌਥੀ ਵਾਰ ਕੌਮੀ ਪੱਧਰ ‘ਤੇ ਗਣਤੰਤਰ ਦਿਵਸ ਪਰੇਡ ਵਿਚ ਹਿੱਸਾ ਲੈਣ ਦਾ ਮੌਕਾ ਮਿਲਿਆ। ਪਿਛਲੇ ਸਾਲ ਹਰਿਆਣਾ ਨੇ ਮੇਰਾ ਪਰਿਵਾਰ ਮੇਰੀ ਪਛਾਣ ਦੇ ਥੀਮ ‘ਤੇ ਤਿਆਰ ਝਾਂਕੀ ਵਿਚ ਹਰੇਕ ਪਰਿਵਾਰ ਦਾ ਡਾਟਾ ਇੱਕਠਾ ਕਰਕੇ ਸਰਕਾਰੀ ਯੋਜਨਾਵਾਂ ਦਾ ਲਾਭ ਹਰੇਕ ਵਿਅਕਤੀ ਤਕ ਪਹੁੰਚਾਉਣ, ਸੂਬੇ ਵਿਚ ਡਿਜੀਟਲਾਇਜੇਸ਼ਨ ਨਾਲ ਹੋ ਰਹੇ ਬਦਲਾਵਾਂ ਦਾ ਦੇਸ਼ ਤੇ ਦੁਨਿਆ ਸਾਹਮਣੇ ਪੇਸ਼ਕਾਰੀ ਪੇਸ਼ ਕੀਤੀ ਸੀ।

ਚੰਡੀਗੜ੍ਹ, 26 ਜਨਵਰੀ – ਹਰਿਆਣਾ ਦੇ ਮੁੱਖ ਮੰਤਰੀ ਨਾਇਬ ਸਿੰਘ ਸੈਣੀ ਨੇ 76ਵੇਂ ਗਣਤੰਤਵ ਦਿਵਸ ਦੇ ਮੌਕੇ ‘ਤੇ ਪੰਜ ਨਵੀਂ ਇਲੈਕਟ੍ਰਿਕਲ ਬੱਸਾਂ ਨੂੰ ਰਿਵਾੜੀ ਦੀ ਜਨਤਾ ਨੂੰ ਸਮਰਪਿਤ ਕਰਦੇ ਹੋਏ ਕਿਹਾ ਕਿ ਇਹ ਬੱਸਾਂ ਨਾ ਸਿਰਫ ਚੌਗਿਰਦੇ ਲਈ ਸਹੀ ਹਨ ਸਗੋਂ ਖੇਤਰੀ ਕੁਨੈਕਟਿਵਿਟੀ ਨੂੰ ਹੋਰ ਮਜ਼ਬੂਤ ਤੇ ਨਵੀਂ ਦਿਸ਼ਾ ਦੇਵੇਗੀ। ਸਰਕਾਰ ਵੱਲੋਂ ਚੁੱਕਿਆ ਗਿਆ ਇਹ ਕਦਮ ਨਾ ਸਿਰਫ ਸਥਾਨਕ ਯਾਤਰੀਆਂ ਲਈ ਸਹੂਲਤ ਵਾਲੇ ਹੋਵੇਗਾ, ਸਗੋਂ ਚੌਗਿਰਦਾ ਸਰੰਖਣ ਵਿਚ ਵੀ ਅਹਿਮ ਭੂਮਿਕਾ ਨਿਭਾਏਗਾ।

ਮੁੱਖ ਮੰਤਰੀ ਨੇ ਕਿਹਾ ਕਿ ਗਣਤੰਤਵ ਦਿਵਸ ਮੌਕੇ ‘ਤੇ ਰਿਵਾੜੀ ਸਮੇਤ ਸੂਬੇ ਦੇ ਵੱਖ-ਵੰਖ ਜਿਲ੍ਹਿਆਂ ਤੋਂ 2 ਦਰਜਨ ਤੋਂ ਵੱਧ ਇਲੈਕਟ੍ਰਨਿਕ ਬੱਸਾਂ ਸ਼ੁਰੂ ਕੀਤੀਆਂ ਹਨ। ਉਨ੍ਹਾਂ ਨੇ ਯਤਾਰੀਆਂ ਨੂੰ ਇਲੈਕ੍ਰਟਿਕਲ ਬੱਸਾਂ ਵਿਚ ਇਕ ਹਫਤੇ ਤਕ ਮੁਫਤ ਯਾਤਰਾ ਦੇਣ ਦਾ ਐਲਾਨ ਕੀਤਾ।

ਉਨ੍ਹਾਂ ਕਿਹਾ ਕਿ ਹਰਿਆਣਾ ਵਿਚ ਯਾਤਰੀਆਂ ਦੀ ਸਹੂਲਤ ਅਤੇ ਪ੍ਰਦੂਸ਼ਣ ਨੂੰ ਰੋਕਣ ਲਈ ਇਲੈਕਟ੍ਰਿਕਲ ਬੱਸਾਂ ਨੂੰ ਪ੍ਰੋਤਸਾਹਨ ਦਿੱਤਾ ਜਾ ਰਿਹਾ ਹੈ। ਇਸ ਨਾਲ ਯਤਾਰੀਆਂ ਨੂੰ ਆਉਣ ਜਾਣ ਵਿਚ ਵੱਧ ਸਹੂਲਤ ਹੋਵੇਗੀ। ਇੰਨ੍ਹਾ ਨਵੀਂ ਪੰਜ ਇਲੈਕਟ੍ਰੋਨਿਕ ਏਸੀ ਬੱਸਾਂ ਦੇ ਆਉਣ ਨਾਲ ਰਿਵਾੜੀ ਦੇ ਬੇੜੇ ਵਿਚ ਵਾਧਾ ਹੋ ਗਿਆ ਹੈ, ਜਿਸ ਨਾਲ ਯਾਤਰੀਆਂ ਨੂੰ ਆਸਾਨ ਆਵਾਜਾਈ ਦੀ ਸਹੂਲਤ ਮਿਲੇਗੀ।

ਚੰਡੀਗੜ੍ਹ, 26 ਜਨਵਰੀ – ਹਰਿਆਣਾ ਦੇ ਮੁੱਖ ਮੰਤਰੀ ਨਾਇਬ ਸਿੰਘ ਸੈਣੀ ਨੇ ਪ੍ਰਯਾਗਰਾਜ ਵਿਚ ਚਲ ਰਹੇ ਮਹਾਂਕੁੰਭ ਮੇਲੇ ਦੇ ਦਰਸ਼ਨ ਤੇ ਪਵਿੱਤਰ ਇਸਨਾਨ ਵਿਚ ਸ਼ਾਮਿਲ ਹੋਣ ਲਈ ਸੀਨੀਅਰ ਨਾਗਰਿਕਾਂ ਦੀ ਸਹੂਲਤ ਲਈ 16 ਜਨਵਰੀ ਨੂੰ ਮੁੱਖ ਮੰਤਰੀ ਤੀਰਥ ਦਰਸ਼ਨ ਯੋਜਨਾ ਦਾ ਵਿਸਥਾਰ ਕਰਨ ਦਾ ਫੈਸਲਾ ਕੀਤਾ ਸੀ। ਸਿਰਫ 10 ਦਿਨਾਂ ਵਿਚ ਹੀ ਆਪਣੀ ਇਸ ਵਚਨਬੱਧਤਾ ਨੂੰ ਪੂਰਾ ਕਰਦੇ ਹੋਏ ਮੁੱਖ ਮੰਤਰੀ ਨੇ ਐਤਵਾਰ ਨੂੰ ਗਣਤੰਤਰ ਦਿਵਸ ਦੇ ਮੌਕੇ ਮਹਾਕੁੰਭ ਲਈ ਪਹਿਲੇ ਜੱਥੇ ਨੂੰ ਰਵਾਨਾ ਕੀਤਾ। ਉਨ੍ਹਾਂ ਨੇ ਰਿਵਾੜੀ ਤੋਂ ਸ਼ਰਧਾਂਲੂਆਂ ਨਾਲ ਭਰੀ ਦੋ ਬੱਸਾਂ ਨੂੰ ਝੰਡੀ ਵਿਖਾਕੇ ਪ੍ਰਯਾਗਰਾਜ ਵਿਚ ਚਲ ਰਹੇ ਮਹਾਕੁੰਭ ਲਈ ਰਵਾਨਾ ਕੀਤਾ। ਇਸ ਦੌਰਾਨ ਮੁੱਖ ਮੰਤਰੀ ਨੇ ਸ਼ਰਧੂਾਲੂਆਂ ਨਾਲ ਗਲਬਾਤ ਕੀਤਾ ਅਤੇ ਉਨ੍ਹਾਂ ਦੀ ਵਧੀਆ ਯਾਤਰਾ ਦੀ ਕਾਮਨਾ ਕੀਤਾ।

ਮੁੱਖ ਮੰਤਰੀ ਦੇ ਮਾਰਗਦਰਸ਼ਨ ਵਿਚ ਸੂਚਨਾ, ਲੋਕ ਸੰਪਰਕ ਤੇ ਭਾਸ਼ਾ ਵਿਭਾਗ ਦੇ ਅਧਿਕਾਰੀਆਂ ਨੇ ਤੇਜੀ ਨਾਲ ਕੰਮ ਕਰਦੇ ਹੋਏ ਮੁੱਖ ਮੰਤਰੀ ਤੀਰਥ ਦਰਸ਼ਨ ਯਾਤਰਾ ਦੇ ਨਵੇਂ ਵਿਰਥਾਰ ਅਨੁਸਾਰ ਰਜਿਸਟਰੇਸ਼ਨ ਪੋਟਰਲ ਵਿਚ ਲੋਂੜੀਦੇ ਬਦਲਾਅ ਦੇ ਨਾਲ-ਨਾਲ ਸਾਰੇ ਲੋਂੜੀਦੀ ਪ੍ਰਕ੍ਰਿਆਵਾਂ ਪੂਰੀਆਂ ਕੀਤੀਆਂ ਅਤੇ ਇਸ ਦੀ ਬਦੌਲਤ ਅੱਜ ਪਹਿਲਾ ਜਥਾ ਮਹਾਕੁੰਭ ਲਈ ਰਵਾਨਾ ਹੋਇਆ।

ਇਸ ਮੌਕੇ ‘ਤੇ ਮੁੱਖ ਮੰਤਰੀ ਨੇ ਕਿਹਾ ਕਿ ਸੂਬਾ ਸਰਕਾਰ ਵੱਲੋਂ ਸ਼ਰਧਾਲੂਆਂ ਨੂੰ ਮੁੱਖ ਮੰਤਰੀ ਤੀਰਥ ਦਰਸ਼ਨ ਯੋਜਨਾ ਰਾਹੀਂ ਦੇਸ਼ ਦੇ ਮਹੱਤਵਪੂਰਨ ਤੀਰਥ ਥਾਂਵਾਂ ਦੇ ਦਰਸ਼ਨ ਕਰਵਾਏ ਜਾਂਦੇ ਹਨ। ਪ੍ਰਯਾਗਰਾਜ ਵਿਚ ਚਲ ਰਹੇ ਮਹਾਕੁੰਭ ਦੇ ਦਰਸ਼ਨ ਦਾ ਫਾਇਦਾ ਦੇਣ ਲਈ ਸਰਕਾਰ ਨੇ ਆਪਣੇ ਇਸ ਯੋਜਨਾ ਦਾ ਵਿਸਥਾਰ ਕੀਤਾ।

ਵਰਣਨਯੋਗ ਹੈ ਕਿ ਮੁੱਖ ਮੰਤਰੀ ਤੀਰਥ ਦਰਸ਼ਨ ਯੋਜਨਾ ਦੇ ਤਹਿਤ ਸੂਬਾ ਸਰਕਾਰ ਵੱਲੋਂ 60 ਸਾਲ ਤੋਂ ਵੱਧ ਉਮਰ ਦੇ ਬਜੁਰਗਾਂ ਮੁਫਤ ਤੀਰਥ ਯਾਤਰਾ ਕਰਵਾਈ ਜਾਂਦੀ ਹੈ, ਜਿਸ ਦੀ ਪਰਿਵਾਰਕ ਸਾਲਾਨਾ ਆਮਦਨ 1.80 ਲੱਖ ਰੁਪਏ ਤੋਂ ਘੱਟ ਹੁੰਦੀ ਹੈ। ਸ਼ਰਧਾਲੂਆਂ ਨੂੰ ਮੁੱਖ ਮੰਤਰੀ ਤੀਰਥ ਯਾਤਰਾ ਯੋਜਨਾ ਦੇ ਸਰਲ ਪੋਟਰਲ ‘ਤੇ ਰਜਿਸਟਰਡ ਕਰਵਾਉਣਾ ਲਾਜਿਮੀ ਹੈ।

 

Leave a Reply

Your email address will not be published.


*


hi88 new88 789bet 777PUB Даркнет alibaba66 XM XMtrading XM ログイン XMトレーディング XMTrading ログイン XM trading XM trade エックスエムトレーディング XM login XM fx XM forex XMトレーディング ログイン エックスエムログイン XM トレード エックスエム XM とは XMtrading とは XM fx ログイン XMTradingjapan https://xmtradingjapan.com/ XM https://xmtradingjapan.com/ XMtrading https://xmtradingjapan.com/ えっくすえむ XMTradingjapan 1xbet 1xbet plinko Tigrinho Interwin